16
Feb
ਲੁਧਿਆਣਾ : ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ’ਚ ਪ੍ਰਦੂਸ਼ਣ ਕੰਟਰੋਲ ਵਿਵਸਥਾ ਖੁਦ ਗੰਭੀਰ ਸਵਾਲਾਂ ਦੇ ਘੇਰੇ ’ਚ ਆ ਚੁੱਕੀ ਹੈ। ਜਿਸ ਵਿਭਾਗ ’ਤੇ ਸ਼ਹਿਰ ਦੀ ਹਵਾ, ਪਾਣੀ ਤੇ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਹੈ, ਉਸੇ ਵਿਭਾਗ ਦੇ ਕੁਝ ਅਧਿਕਾਰੀ ਅਤੇ ਮੁਲਾਜ਼ਮਾਂ ’ਤੇ ਸਿਸਟਮ ਨੂੰ ਆਪਣੇ ਫ਼ਾਇਦੇ ਲਈ ਵਰਤਣ ਦੇ ਦੋਸ਼ ਲੱਗ ਰਹੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ’ਚ ਲੰਬੇ ਸਮੇਂ ਤੋਂ ਇਹ ਚਰਚਾ ਹੈ ਕਿ ਜੋ ਅਧਿਕਾਰੀ ਇਕ ਵਾਰ ਲੁਧਿਆਣੇ ’ਚ ਤਾਇਨਾਤ ਰਹਿ ਚੁੱਕੇ ਹਨ, ਉਹ ਦੁਬਾਰਾ ਵਾਪਸ ਇੱਥੇ ਆਉਣ ਦੀ ਤਾਕ ’ਚ ਹੀ ਰਹਿੰਦੇ ਹਨ ਅਤੇ ਜੇ ਵਾਪਸ ਆਉਂਦੇ ਵੀ ਹਨ ਤਾਂ ਸਿੱਧਾ ਪ੍ਰਭਾਵਸ਼ਾਲੀ ਤੇ ਮਲਾਈਦਾਰ ਸੀਟਾਂ ’ਤੇ। ਸੂਤਰਾਂ…
