07
Jun
ਪਾਣੀਪਤ : ਪਾਣੀਪਤ ਜ਼ਿਲ੍ਹੇ ਦੇ ਪਿੰਡ ਸਨੌਲੀ ਵਿੱਚ ਇੱਕ ਪਰਿਵਾਰ ਵਿਚ 17 ਸਾਲਾ ਬਾਅਦ ਖੁਸ਼ੀਆਂ ਆਈਆਂ ਸਨ ਪਰ 2 ਘੰਟਿਆਂ ਬਾਅਦ ਹੀ ਇਹ ਖ਼ੁਸ਼ੀਆਂ ਸੋਗ ਵਿੱਚ ਬਦਲ ਗਈਆਂ। ਦਰਅਸਲ, ਪਰਿਵਾਰ ਵਿਚ 17 ਸਾਲਾਂ ਬਾਅਦ ਇੱਕ ਪੁੱਤਰ ਨੇ ਜਨਮ ਲਿਆ ਸੀ, ਜਿਸ ਦੀ ਜਣੇਪੇ ਦੇ 2 ਘੰਟੇ ਬਾਅਦ ਮੌਤ ਹੋ ਗਈ। ਪਰਿਵਾਰ ਨੇ ਡਾਕਟਰ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਅਤੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਜਾਣਕਾਰੀ ਅਨੁਸਾਰ ਪਿੰਡ ਸਨੌਲੀ ਦੇ ਰਹਿਣ ਵਾਲੇ ਇਰਫਾਨ ਨੇ ਦੱਸਿਆ ਕਿ ਉਹ ਸਬਜ਼ੀਆਂ ਵੇਚਦਾ ਹੈ। ਉਸਦਾ 17 ਸਾਲ ਪਹਿਲਾਂ ਗੁਲਿਸਤਾ ਨਾਲ ਦੂਜਾ ਵਿਆਹ ਹੋਇਆ ਸੀ। ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ। ਹੁਣ 17 ਸਾਲ ਬਾਅਦ ਘਰ…