27
Feb
ਸੁਭਾਸ਼ ਸ਼ਰਮਾ ਡਿਪਟੀ ਚੇਅਰਮੈਨ ਨੇ ਨਿਰਮਾਣ ਕਾਰਜ ਲਈ 100 ਬੈਗ ਸੀਮਿੰਟ ਭੇਂਟ ਕੀਤਾ ਡੇਰਾਬੱਸੀ, ਨੈਸ਼ਨਲ ਟਾਈਮਜ਼ ਬਿਊਰੋ :- ਬ੍ਰਾਹਮਣ ਸਭਾ 359 ਭਗਵਾਨ ਪਰਸ਼ੂਰਾਮ ਭਵਨ ਡੇਰਾਬੱਸੀ ਵੱਲੋਂ ਮਹਾਸ਼ਿਵਰਾਤਰੀ ਮੌਕੇ ਸ਼ੁਰੂ ਕੀਤੀ ਗਈ ਸ਼ਿਵ ਮਹਾਪੁਰਾਣ ਕਥਾ ਦੇ ਅਰਾਮ ਉਪਰੰਤ ਅੱਜ ਮੰਦਰ ਵਿੱਚ ਹਵਨ ਅਤੇ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਥਾਨਕ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਸੀਨੀਅਰ ਭਾਜਪਾ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ, ਸਮਾਜ ਸੇਵੀ ਨਰੇਸ਼ ਗਾਂਧੀ ਅਤੇ ਪੰਜਾਬ ਸਰਕਾਰ ਦੇ ਜਲ ਸਪਲਾਈ ਸੀਵਰੇਜ ਬੋਰਡ ਦੇ ਉਪ ਚੇਅਰਮੈਨ ਸੁਭਾਸ਼ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸ਼੍ਰੀ ਸ਼ਰਮਾ ਨੇ ਪਰਸ਼ੂਰਾਮ ਭਵਨ ਦੀ ਪਹਿਲੀ ਮੰਜ਼ਿਲ 'ਤੇ…