10
Apr
ਗੜ੍ਹਸ਼ੰਕਰ -ਗੜ੍ਹਸ਼ੰਕਰ ਪੁਲਸ ਨੇ 5 ਲੋਕਾਂ ਦੇ ਖ਼ਿਲਾਫ਼ ਬੀ. ਐੱਨ. ਐੱਸ. ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਐੱਸ. ਆਈ. ਹਰਮੇਸ਼ ਕੁਮਾਰ ਥਾਣਾ ਨੂਰਪੁਰ ਬੇਦੀ ਦੇ ਬਿਆਨ ਮੁਤਾਬਕ ਕਿ ਉਹ 2024 ਦੇ ਕੇਸ ਵਿਚ ਨਾਮਜ਼ਦ ਦੀ ਤਲਾਸ਼ ਵਿਚ ਆਏ ਤਾਂ ਉਨ੍ਹਾਂ ’ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਇਸ ਦੋਸ਼ ਹੇਠ 5 ਲੋਕਾਂ ਖ਼ਿਲਾਫ਼ ਧਾਰਾ 121(1),132,221,3(5) ਬੀ. ਐੱਨ. ਐੱਸ. ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਅਪਣੇ ਬਿਆਨ ਵਿਚ ਐੱਸ. ਆਈ. ਹਰਮੇਸ਼ ਕੁਮਾਰ ਨੇ ਦੱਸਿਆ ਕਿ ਉਹ 12 ਸਤੰਬਰ 2024 ਨੂੰ ਧਾਰਾ 303 (2),317(2) ਬੀ. ਐੱਨ. ਐੱਸ. ਐਕਟ ਅਧੀਨ ਦਰਜ ਕੇਸ ਵਿਚ ਨਾਮਜ਼ਦ ਸਿਕੰਦਰ ਪੁੱਤਰ ਦਿਲਬਰ ਵਾਸੀ ਚੱਕ ਫੁਲੂ ਥਾਣਾ ਗੜ੍ਹਸ਼ੰਕਰ…