06
Dec
ਗੁਰਦਾਸਪੁਰ - ਜ਼ਿਲ੍ਹੇ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਪੋਲਿੰਗ ਪਾਰਟੀਆਂ ਦੀ ਪਹਿਲੀ ਰਿਹਰਸਲ 7 ਦਸੰਬਰ ਨੂੰ, ਦੂਸਰੀ ਰਿਹਰਸਲ 11 ਦਸੰਬਰ ਨੂੰ ਅਤੇ ਤੀਸਰੀ ਰਿਹਰਸਲ 13 ਦਸੰਬਰ 2025 ਨੂੰ ਕਰਵਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬਲਾਕ ਦੀਨਾਨਗਰ ਦੀ ਰਿਹਰਸਲ ਸੈਂਟਰ ਬੇਅੰਤ ਸਿੰਘ ਸਟੇਟ ਯੁਨੀਵਰਸਿਟੀ ਗੁਰਦਾਸਪੁਰ ਵਿਖੇ,ਬਲਾਕ ਦੋਰਾਂਗਲਾ ਦੀ ਰਿਹਰਸਲ ਸੈਂਟਰ ਬੇਅੰਤ ਸਿੰਘ ਸਟੇਟ ਯੁਨੀਵਰਸਿਟੀ,ਗੁਰਦਾਸਪੁਰ ਵਿਖੇ, ਬਲਾਕ ਗੁਰਦਾਸਪੁਰ ਦੀ ਰਿਹਰਸਲ ਸੈਂਟਰ ਸਕੂਲ ਆਫ ਐਮੀਨੈਂਸ, ਗੁਰਦਾਸਪੁਰ / ਮੈਰੀਟੋਰਿਅਸ ਸਕੂਲ ਗੁਰਦਾਸਪੁਰ (ਲੜਕਿਆਂ ਦਾ ਹੋਸਟਲ) ਗੁਰਦਾਸਪੁਰ ਵਿਖੇ, ਬਲਾਕ ਧਾਰੀਵਾਲ ਦੀ ਰਿਹਰਸਲ ਸੈਂਟਰ, ਹਿੰਦੂ ਪੁੱਤਰੀ ਕਾਲਜ ਧਾਰੀਵਾਲ ਵਿਖੇ, ਬਲਾਕ…
