10
Jul
ਕੈਥਲ : ਹਰਿਆਣਾ ਦੇ ਕੈਥਲ 'ਚ ਤਿੰਨ ਬੱਚੇ ਤਿਲਕ ਕੇ ਤਲਾਅ 'ਚ ਡਿੱਗ ਪਏ ਅਤੇ ਡੁੱਬਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪੀੜਤ ਰਿਸ਼ਤੇਦਾਰ ਸਨ, ਜਿਨ੍ਹਾਂ ਦੀ ਉਮਰ ਅੱਠ ਤੋਂ ਨੌਂ ਸਾਲ ਦੇ ਵਿਚਕਾਰ ਸੀ ਅਤੇ ਉਹ ਬੁੱਧਵਾਰ ਨੂੰ ਸਰਨ ਪਿੰਡ ਵਿੱਚ ਇੱਕ ਤਲਾਅ ਕੋਲ ਖੇਡਣ ਗਏ ਸਨ, ਜਿੱਥੇ ਇਹ ਘਟਨਾ ਵਾਪਰੀ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੀਂਹ ਕਾਰਨ ਤਲਾਅ ਦੇ ਆਲੇ-ਦੁਆਲੇ ਦੀ ਮਿੱਟੀ ਬਹੁਤ ਗਿੱਲੀ ਸੀ, ਜਿਸ ਕਾਰਨ ਬੱਚਿਆਂ ਦੇ ਪੈਰ ਕਥਿਤ ਤੌਰ 'ਤੇ ਫਿਸਲ ਗਏ ਅਤੇ ਉਹ ਤਲਾਅ ਵਿੱਚ ਡਿੱਗ ਗਏ। ਅਧਿਕਾਰੀ ਦੇ ਅਨੁਸਾਰ, ਨੇੜੇ ਖੇਡ ਰਹੀ…
