03
Mar
ਐਸ.ਏ.ਐਸ.ਨਗਰ, 03 ਮਾਰਚ, 2025 (ਨੈਸ਼ਨਲ ਟਾਈਮਜ਼ ਬਿਊਰੋ): ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਐਸ.ਏ.ਐਸ.ਨਗਰ ਪੁਲਿਸ ਨੇ ਸਪਲਾਈ ਚੇਨ ਨੂੰ ਤੋੜਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਇੱਕ ਅਹਿਮ ਕਾਰਵਾਈ ਕਰਦਿਆਂ ਥਾਣਾ ਜ਼ੀਰਕਪੁਰ ਦੀ ਹਦੂਦ ਅੰਦਰ ਇੱਕ ਨਸ਼ਾ ਤਸਕਰ ਨੂੰ 13 ਕਿਲੋ ਅਫੀਮ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸ ਐਸ ਪੀ ਦੀਪਕ ਪਾਰੀਕ, ਆਈ ਪੀ ਐਸ ਨੇ ਦੱਸਿਆ ਕਿ 02 ਮਾਰਚ, 2025 ਨੂੰ ਇੱਕ ਗੁਪਤ ਸੂਚਨਾ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਮਨਪ੍ਰੀਤ ਸਿੰਘ ਪੀ ਪੀ ਐਸ, ਐਸ ਪੀ (ਦਿਹਾਤੀ), ਐਸ ਏ ਐਸ ਨਗਰ, ਅਤੇ ਜਸਪਿੰਦਰ ਸਿੰਘ ਗਿੱਲ…