18
Apr
ਨੈਸ਼ਨਲ ਟਾਈਮਜ਼ ਬਿਊਰੋ :- ਤਰਨਤਾਰਨ ਦੇ ਪਿੰਡ ਘਰਿਆਲੀ ਦਾਸੂਵਾਲ 'ਚ ਹੋਈ ਭਾਰੀ ਮੀਂਹ, ਹਨੇਰੀ, ਝੱਖੜ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਦੀ ਕਣਕ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਪਿੰਡ ਵਾਸੀ ਹਰਦਿਆਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਹੋਈ ਗੜ੍ਹੇਮਾਰੀ ਕਾਰਨ ਕਣਕ ਦੀ ਫ਼ਸਲ ਦੀ ਐਨੀ ਹਾਨੀ ਹੋਈ ਹੈ ਕਿ ਹੁਣ ਤਾ ਇਹ ਵਿਚੋਂ ਘਰ ਵਰਤੋਂ ਜੋਗੇ ਦਾਣੇ ਵੀ ਨਿਕਲਣ ਮੁਸ਼ਕਿਲ ਹਨ।ਉਨ੍ਹਾਂ ਦੱਸਿਆ ਕਿ ਕਈ ਕਿਸਾਨਾਂ ਨੇ ਅਜੇ ਕਣਕ ਵੱਢੀ ਵੀ ਨਹੀਂ ਸੀ, ਪਰ ਹੁਣ ਜਿਹੜੀ ਫ਼ਸਲ ਖੇਤਾਂ 'ਚ ਖੜੀ ਸੀ, ਉਹ ਵੀ ਨਸ਼ਟ ਹੋ ਗਈ ਹੈ। ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਕਿਸਾਨਾਂ ਦੀ ਵੱਧ ਤੋਂ ਵੱਧ…