22
Jan
ਲੁਧਿਆਣਾ: ਭਲਕੇ ਦੇਸ਼ ਭਰ ਵਿਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪਤੰਗਬਾਜ਼ੀ ਕਰਨ ਦੇ ਸ਼ੌਕੀਨ ਇਸ ਦਿਨ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਉੱਥੇ ਹੀ ਮੌਸਮ ਵਿਭਾਗ ਵੱਲੋਂ ਕੀਤੀ ਬਾਰਿਸ਼ ਦੀ ਪੇਸ਼ੀਨਗੋਈ ਨੇ ਉਨ੍ਹਾਂ ਨੂੰ ਫ਼ਿਕਰਾਂ ਵਿਚ ਵੀ ਪਾ ਦਿੱਤਾ ਹੈ ਕਿ ਕਿੱਧਰੇ ਬਾਰਿਸ਼ ਕਾਰਨ ਬਸੰਤ ਵਾਲੇ ਦਿਨ ਹੋਣ ਵਾਲੀ ਪਤੰਗਬਾਜ਼ੀ ਦਾ ਮੌਕਾ ਖੁੰਝ ਨਾ ਜਾਵੇ। ਇਸ ਲਈ 'ਜਗ ਬਾਣੀ' ਵੱਲੋਂ ਮੌਸਮ ਵਿਭਾਗ ਦੇ ਮਾਹਰ ਨਾਲ ਮੌਸਮ ਦੀ ਭਵਿੱਖਬਾਣੀ ਨੂੰ ਲੈ ਕੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ…
