11
Apr
ਅੰਮ੍ਰਿਤਸਰ: ਵਿਦੇਸ਼ਾਂ 'ਚ ਨੌਕਰੀ ਦੀ ਇੱਛਾ ਆਖਰ ਪੰਜਾਬੀਆਂ ਦੇ ਲਈ ਮੌਤ ਦਾ ਫਰਮਾਨ ਬਣਦੀ ਜਾ ਰਹੀ ਹੈ। ਜਿਸ ਦੇ ਚਲਦਿਆਂ ਟੂਰਿਸਟ ਵੀਜ਼ੇ 'ਤੇ ਗਏ ਅਜਨਾਲਾ ਦੇ ਪਿੰਡ ਜਗਦੇਵ ਖੁਰਦ ਦੇ ਇੱਕ ਨੌਜਵਾਨ ਨੂੰ ਜ਼ਬਰਦਸਤੀ ਰੂਸ ਦੀ ਆਰਮੀ 'ਚ ਭਰਤੀ ਕਰਕੇ ਮੌਤ ਦੇ ਮੂੰਹ ਵਿੱਚ ਸੁੱਟ ਦਿੱਤਾ ਗਿਆ। ਨੌਜਵਾਨ ਦੀ ਕਿਸਮਤ ਚੰਗੀ ਸੀ ਉਸ ਨੇ ਪੰਜ ਮਹੀਨੇ ਰਸ਼ੀਆ ਦੀ ਫੌਜ ਵਿੱਚ ਨੌਕਰੀ ਕਰਨ ਅਤੇ ਦੋ ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ ਆਪਣੇ ਘਰ ਵਾਪਸ ਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਹੀ ਪਿੰਡ ਦੇ ਇੱਕ ਨੌਜਵਾਨ ਵੱਲੋਂ ਰਸ਼ੀਆ ਦੇ ਟੂਰਿਸਟ ਵੀਜ਼ੇ 'ਤੇ ਗਿਆ…