18
Sep
ਅਬੋਹਰ : ਸਥਾਨਕ ਮੁਹੱਲਾ ਧਰਮਨਗਰੀ ਵਾਸੀ ਇਕ ਨੌਜਵਾਨ ਨੂੰ ਅੱਜ ਪੁਰਾਣੀ ਰੰਜਿਸ਼ ਦੇ ਚੱਲਦੇ ਉਸ ਦੇ ਗੁਆਂਢ ’ਚ ਰਹਿਣ ਵਾਲੇ ਇਕ ਨੌਜਵਾਨ ਨੇ ਕਾਰ ਨਾਲ ਦਰੜਣ ਦੀ ਕੋਸ਼ਿਸ਼ ਕੀਤੀ। ਟੱਕਰ ਨਾਲ ਨੌਜਵਾਨ ਕਾਫ਼ੀ ਦੂਰ ਡਿੱਗ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਸੀ. ਸੀ. ਟੀ. ਵੀ. ’ਚ ਕੈਦ ਹੋ ਗਈ ਹੈ। ਇਸ ਘਟਨਾ ਦੇ ਸਬੰਧ ’ਚ ਦੂਜੇ ਧਿਰ ਦੇ ਇਕ ਨੌਜਵਾਨ ਨੂੰ ਵੀ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਚ ਜੇਰੇ ਇਲਾਜ ਵਿਸ਼ਾਲ ਬਿਸ਼ਨੋਈ ਪੁੱਤਰ ਸੁਧੀਰ ਕੁਮਾਰ (21) ਸਾਲ ਵਾਸੀ ਧਰਮਨਗਰੀ ਗਲੀ ਨੰ. 5 ਨੇ ਕਿਹਾ ਕਿ ਉਸ…
