21
Jun
ਗੁਰਪ੍ਰੀਤ ਸਿੰਘ :- ਨੀਟ ਯੂ. ਜੀ. ਪ੍ਰੀਖਿਆ ਨੂੰ ਲੈ ਕੇ ਨੈਸ਼ਨਲ ਟੈਸਟਿੰਗ ਏਜੰਸੀ ਨੇ ਪ੍ਰੀਖਿਆਰਥੀਆਂ ਲਈ ਜ਼ਰੂਰੀ ਨਿਯਮ ਤੇ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਪ੍ਰੀਖਿਆ ਦੁਪਹਿਰ 2 ਵਜੇ ਸ਼ੁਰੂ ਹੋਵੇਗੀ, ਜਿਸ ਲਈ ਕੇਂਦਰ 'ਚ ਐਂਟਰੀ ਅੱਧਾ ਘੰਟਾ ਪਹਿਲਾਂ ਮਤਲਬ ਕਿ ਦੁਪਹਿਰ 1:30 ਵਜੇ ਤੱਕ ਹੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਆਉਣ ਵਾਲੇ ਕਿਸੇ ਵੀ ਪ੍ਰੀਖਿਆਰਥੀ ਨੂੰ ਪ੍ਰਵੇਸ਼ ਨਹੀਂ ਮਿਲੇਗਾ। ਦੇਸ਼ ਦੇ ਕਈ ਹਿੱਸਿਆਂ 'ਚ ਮੀਂਹ ਤੇ ਤੂਫ਼ਾਨ ਦੀ ਸੰਭਾਵਨਾ ਨੂੰ ਦੇਖਦੇ ਐੱਨ. ਟੀ. ਏ. ਨੇ ਪ੍ਰੀਖਿਆਰਥੀਆਂ ਨੂੰ ਮੌਸਮ ਦਾ ਹਾਲ ਦੇਖ ਕੇ ਸਮੇਂ ਤੋਂ ਕਾਫ਼ੀ ਪਹਿਲਾਂ ਪ੍ਰੀਖਿਆ ਕੇਂਦਰ ’ਤੇ ਪਹੁੰਚਣ ਦੀ ਸਲਾਹ ਦਿੱਤੀ ਹੈ। ਪ੍ਰੀਖਿਆ ਕੇਂਦਰ ਦੇ ਅੰਦਰ ਮੋਬਾਇਲ ਫ਼ੋਨ, ਬਲੂਟੁੱਥ,…
