05
Apr
ਅੱਜ ਦੇ ਦੌਰ 'ਚ ਹਰ ਕੋਈ ਰੀਲਜ਼ ਬਣਾਉਣ ਦਾ ਸ਼ੌਕੀਨ ਹੈ। ਸ਼ਾਇਦ ਹੀ ਕੋਈ ਹੋਵੇਗਾ ਜਿਸਨੂੰ ਰੀਲ ਬਣਾਉਣ 'ਚ ਦਿਲਚਸਪੀ ਨਾ ਹੋਵੇ। ਜੋ ਕੋਈ ਰੀਲ ਬਣਾਉਣ ਦਾ ਸ਼ੌਕੀਨ ਹੈ, ਇਹ ਖਬਰ ਉਸ ਲਈ ਹੈ। ਦਰਅਸਲ, ਰੀਲ ਬਣਾਉਣ ਵਾਲਿਆਂ ਨੂੰ ਝਾਰਖੰਡ ਸਰਕਾਰ 10 ਲੱਖ ਰੁਪਏ ਦੇਵੇਗੀ। ਜਾਣਕਾਰੀ ਮੁਤਾਬਕ, ਝਾਰਖੰਡ ਸਰਕਾਰ ਨੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਇਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ, ਜਿਸ ਤਹਿਤ ਆਕਸ਼ਕ ਅਤੇ ਪ੍ਰਭਾਵਸ਼ਾਲੀ ਰੀਲਜ਼ ਬਣਾਉਣ ਵਾਲੇ ਕ੍ਰਿਏਟਰਾਂ ਨੂੰ 10 ਲੱਖ ਰੁਪਏ ਤਕ ਦਿੱਤੇ ਜਾਣਗੇ। ਰੀਲਜ਼ ਬਣਾਉਣ ਲਈ ਸੋਸ਼ਲ ਮੀਡੀਆ ਇੰਫਲੂਐਂਸਰ, ਯੂਟਿਊਬਰ ਅਤੇ ਕ੍ਰਿਏਟਰਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਝਾਰਖੰਡ ਸਰਕਾਰ ਨੇ ਕੁੱਲ 528 ਸੈਰ-ਸਪਾਟੇ ਵਾਲੀਆਂ ਥਾਵਾਂ…