17
Jun
ਖੈਰਾਗੜ੍ਹ- ਛੱਤੀਸਗੜ੍ਹ ਦੇ ਖੈਰਾਗੜ੍ਹ ਜ਼ਿਲ੍ਹੇ ਦੇ ਛੁਈਖਦਾਨ ਖੇਤਰ ਦੇ ਪਿੰਡ ਭੋਰਮਪੁਰ 'ਚ ਫਰਿੱਜ 'ਚ ਅਚਾਨਕ ਭਿਆਨਕ ਧਮਾਕਾ ਹੋਣ ਨਾਲ ਇਕ ਕਿਸਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਅਚਾਨਕ ਹੋਏ ਧਮਾਕੇ 'ਚ ਕਿਸਾਨ ਸ਼੍ਰੀਰਾਮ ਵਰਮਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜ਼ਿਲ੍ਹਾ ਹਸਪਤਾਲ ਰੈਫਰ ਕਰਨ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਅਨੁਸਾਰ ਸ਼੍ਰੀਰਾਮ ਨੇ ਰੋਜ਼ ਦੀ ਤਰ੍ਹਾਂ ਫਰਿੱਜ ਤੋਂ ਸਮੱਗਰੀ ਕੱਢਣ ਲਈ ਉਸ ਦਾ ਦਰਵਾਜ਼ਾ ਖੋਲ੍ਹਿਆ, ਉਦੋਂ ਅੰਦਰੋਂ ਤੇਜ਼ ਧਮਾਕਾ ਹੋਇਆ। ਧਮਾਕੇ ਦੀ ਤੀਬਰਤਾ ਇੰਨੀ ਵੱਧ ਸੀ ਕਿ ਕਿਸਾਨ ਦੇ ਦੋਵੇਂ ਪੈਰਾਂ ਦੇ ਮੌਕੇ 'ਤੇ ਹੀ ਚਿਥੜੇ ਉੱਡ ਗਏ। ਸਰੀਰ ਦੇ ਹੋਰ ਹਿੱਸਿਆਂ 'ਚ ਵੀ…