14
Jan
ਫਾਜ਼ਿਲਕਾ : ਪੰਜਾਬ ਸਰਕਾਰ ਨੇ ਇਸ ਸਾਲ 77ਵੇਂ ਗਣਤੰਤਰ ਦਿਹਾੜੇ ਦਾ ਸੂਬਾ ਪੱਧਰੀ ਸਮਾਰੋਹ ਪਟਿਆਲਾ ਦੀ ਬਜਾਏ ਫਾਜ਼ਿਲਕਾ 'ਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਪੂਰੇ ਜ਼ਿਲ੍ਹੇ 'ਚ ਉਤਸ਼ਾਹ ਵਾਲਾ ਮਾਹੌਲ ਬਣ ਗਿਆ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸਮਾਰੋਹ ’ਚ ਸ਼ਿਰੱਕਤ ਕਰਨਗੇ ਅਤੇ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਤਿਰੰਗਾ ਲਹਿਰਾਉਣਗੇ। ਪ੍ਰਸ਼ਾਸਨ ਸੁਰੱਖਿਆ ਪ੍ਰਬੰਧ, ਪਰੇਡ ਅਤੇ ਝਾਕੀਆਂ ਦੀਆਂ ਤਿਆਰੀਆਂ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ। ਸਰਹੱਦੀ ਜ਼ਿਲ੍ਹਾ ਹੋਣ ਕਾਰਨ ਫਾਜ਼ਿਲਕਾ ਅਕਸਰ ਵੱਡੇ ਸੂਬਾ ਪੱਧਰੀ ਸਮਾਰੋਹਾਂ ਤੋਂ ਵਾਂਝਾ ਰਹਿੰਦਾ ਰਿਹਾ ਹੈ, ਇਸ ਲਈ ਇਸ ਆਯੋਜਨ ਨੂੰ ਜ਼ਿਲ੍ਹੇ ਲਈ ਇਕ ਮਹੱਤਵਪੂਰਨ ਮੌਕੇ ਵਜੋਂ ਦੇਖਿਆ ਜਾ ਰਿਹਾ…
