17
Apr
ਲੁਧਿਆਣਾ- ਉਦਯੋਗਿਕ ਨਗਰੀ ਦੇ ਭਦੌੜ ਹਾਊਸ ਸਥਿਤ ਮਸ਼ਹੂਰ ਏ.ਸੀ. ਮਾਰਕੀਟ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਮਾਲਕ ਅਤੇ ਨੌਕਰ ਦੇ ਰਿਸ਼ਤੇ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਇੱਕ ਹੋਲਸੇਲ ਗਾਰਮੈਂਟਸ ਦੀ ਦੁਕਾਨ 'ਤੇ ਪਿਛਲੇ 13 ਸਾਲਾਂ ਤੋਂ ਕੰਮ ਕਰ ਰਹੇ ਵਿਸ਼ਵਾਸਪਾਤਰ ਨੌਕਰ ਵੱਲੋਂ ਆਪਣੇ ਹੀ ਮਾਲਕ ਨਾਲ ਕਰੀਬ 50 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ 'ਰਿਚ ਐਂਡ ਰਾਇਲ' ਫਰਮ ਦੇ ਮਾਲਕ ਵਿੱਕੀ ਨਾਗਪਾਲ ਨੇ ਆਪਣੇ ਨੌਕਰ ਅਵਨਿੰਦਰ ਸਿੰਘ ਉਰਫ ਸੋਨੂ ਨੂੰ 600 ਰੁਪਏ ਦੀ ਹੇਰਾਫੇਰੀ ਕਰਦੇ ਹੋਏ ਰੰਗੇ ਹੱਥੀਂ ਫੜਿਆ ਸੀ। 3 ਅਪ੍ਰੈਲ ਨੂੰ ਇੱਕ ਗਾਹਕ ਨੇ ਦੋ ਸ਼ਰਟਾਂ ਖਰੀਦੀਆਂ, ਜਿਨ੍ਹਾਂ…
