03
Aug
ਜਲੰਧਰ–ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਸ਼ੁੱਕਰਵਾਰ ਦੇਰ ਰਾਤ ਲਗਭਗ 11.30 ਵਜੇ ਉਦੋਂ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ, ਜਦੋਂ ਆਨ-ਡਿਊਟੀ ਹਸਪਤਾਲ ਵਿਚ ਤਾਇਨਾਤ ਮਹਿਲਾ ਐਮਰਜੈਂਸੀ ਮੈਡੀਕਲ ਆਫਿਸਰ ਨੂੰ ਇਕ ਵਿਅਕਤੀ ਨੇ ਧੱਕਾ ਮਾਰ ਦਿੱਤਾ। ਵਿਵਾਦ ਕਰਦੇ ਹੋਏ ਉਕਤ ਵਿਅਕਤੀ ਵਾਰਡ ਵਿਚ ਹੰਗਾਮਾ ਕਰਦਾ ਰਿਹਾ। ਇਸ ਦੌਰਾਨ ਪੁਲਸ ਗਾਰਦ ਦੇ ਜਵਾਨ ਅਤੇ ਹਸਪਤਾਲ ਵਿਚ ਤਾਇਨਾਤ ਪੈਸਕੋ ਕੰਪਨੀ ਦੇ ਸੁਰੱਖਿਆ ਕਰਮਚਾਰੀਆਂ ਨੇ ਸਥਿਤੀ ਨੂੰ ਕੰਟਰੋਲ ਕੀਤਾ ਅਤੇ ਮੌਕੇ ’ਤੇ ਥਾਣਾ ਨੰਬਰ 4 ਦੀ ਪੁਲਸ ਵੀ ਪਹੁੰਚੀ। ਮਹਿਲਾ ਡਾਕਟਰ ’ਤੇ ਹਮਲਾ ਕਰਨ ਤੋਂ ਬਾਅਦ ਹਸਪਤਾਲ ਵਿਚ ਡਾਕਟਰਾਂ ਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਕੁਝ ਸਮੇਂ ਲਈ ਓ. ਪੀ. ਡੀ. ਛੱਡ ਕੇ ਮੈਡੀਕਲ…