Sambhal

ਕਬਰਸਤਾਨ ਦੀ ਜ਼ਮੀਨ ‘ਤੇ ਬਣੀ ਮਸਜਿਦ ਗੈਰ-ਕਾਨੂੰਨੀ ਕਰਾਰ, ਪ੍ਰਸ਼ਾਸਨ ਨੇ ਕਰਵਾਈ ਢਾਹੁਣ ਦੀ ਕਾਰਵਾਈ

ਕਬਰਸਤਾਨ ਦੀ ਜ਼ਮੀਨ ‘ਤੇ ਬਣੀ ਮਸਜਿਦ ਗੈਰ-ਕਾਨੂੰਨੀ ਕਰਾਰ, ਪ੍ਰਸ਼ਾਸਨ ਨੇ ਕਰਵਾਈ ਢਾਹੁਣ ਦੀ ਕਾਰਵਾਈ

ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿੱਚ ਇੱਕ ਤਹਿਸੀਲ ਅਦਾਲਤ ਨੇ ਕਬਰਸਤਾਨ ਦੀ ਜ਼ਮੀਨ ਉੱਤੇ ਬਣੀ ਇੱਕ ਮਸਜਿਦ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਕਬਰਸਤਾਨ ਲਈ ਦਰਜ ਜ਼ਮੀਨ 'ਤੇ ਧਾਰਮਿਕ ਢਾਂਚੇ ਦਾ ਨਿਰਮਾਣ ਕਾਨੂੰਨੀ ਤੌਰ 'ਤੇ ਮਨਜ਼ੂਰ ਨਹੀਂ ਹੈ। ਅਧਿਕਾਰੀਆਂ ਮੁਤਾਬਕ ਮਸਜਿਦ ਲਗਭਗ 1,100 ਤੋਂ 1,200 ਵਰਗ ਮੀਟਰ ਕਬਰਸਤਾਨ ਦੀ ਜ਼ਮੀਨ 'ਤੇ ਬਣਾਈ ਗਈ ਸੀ।  ਫ਼ੈਸਲੇ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰੀ ਪੁਲਿਸ ਬਲ ਦੀ ਮੌਜੂਦਗੀ ਵਿੱਚ ਢਾਂਚੇ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਦੇ ਰਿਕਾਰਡਾਂ ਅਤੇ ਮਾਲ ਵਿਭਾਗ ਦੀ ਜਾਂਚ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ ਹੈ।…
Read More

ਦਰਦਨਾਕ ਹਾਦਸਾ: ਕਾਲਜ ਦੀ ਕੰਧ ਨਾਲ ਟਕਰਾਈ ਬੋਲੈਰੋ ਜੀਪ, ਲਾੜੇ ਸਮੇਤ 5 ਲੋਕਾਂ ਦੀ ਮੌਤ

ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦੇ ਜੂਨਾਵਈ ਥਾਣਾ ਖੇਤਰ 'ਚ ਸ਼ੁੱਕਰਵਾਰ ਨੂੰ ਵਿਆਹ ਦੀ ਬਾਰਾਤ ਲੈ ਕੇ ਜਾ ਰਹੀ ਇੱਕ ਤੇਜ਼ ਰਫ਼ਤਾਰ ਬੋਲੈਰੋ ਜੀਪ ਸਕੂਲ ਦੀ ਕੰਧ ਨਾਲ ਟਕਰਾ ਗਈ, ਜਿਸ ਕਾਰਨ ਲਾੜੇ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖਮੀ ਹੋ ਗਏ। ਇੱਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦੱਖਣੀ ਖੇਤਰ ਦੀ ਵਧੀਕ ਪੁਲਸ ਸੁਪਰਡੈਂਟ (ਏਐਸਪੀ) ਅਨੁਕ੍ਰਿਤੀ ਸ਼ਰਮਾ ਨੇ ਦੱਸਿਆ ਕਿ ਜੂਨਾਵਈ ਵਿੱਚ ਇੱਕ ਨਵੀਂ ਬੋਲੈਰੋ ਤੇਜ਼ ਰਫ਼ਤਾਰ ਨਾਲ ਆਈ ਤੇ ਜਨਤਾ ਇੰਟਰ ਕਾਲਜ ਦੀ ਕੰਧ ਨਾਲ ਟਕਰਾ ਗਈ। ਉਨ੍ਹਾਂ ਕਿਹਾ ਕਿ ਬੋਲੈਰੋ ਵਿੱਚ ਵਿਆਹ ਦੀ ਬਰਾਤ ਜਾ ਰਹੀ ਸੀ ਜਿਸ ਵਿੱਚ ਲਾੜਾ ਵੀ ਸਵਾਰ ਸੀ।…
Read More