19
Feb
ਫੱਤੂਢੀਂਗਾ -ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਅੰਮ੍ਰਿਤਪੁਰਾ ਛੰਨਾ ਦੇ ਨੌਜਵਾਨ ਸੰਦੀਪ ਸਿੰਘ ਜੋ ਲੱਖਾਂ ਰੁਪਏ ਖ਼ਰਚ ਕਰਨ ਤੋਂ ਬਾਅਦ ਅਮਰੀਕਾ ਵੱਲੋਂ ਡਿਪੋਰਟ ਕਰਨ ਮਗਰੋਂ ਆਪਣੇ ਪਿੰਡ ਅੰਮ੍ਰਿਤਪੁਰ ਛੰਨਾ ਵਾਪਸ ਪਰਤ ਆਇਆ ਹੈ। ਥਾਣਾ ਮੁਖੀ ਤਲਵੰਡੀ ਚੌਧਰੀਆਂ ਦੀ ਅਗਵਾਈ ਹੇਠ ਸੰਦੀਪ ਸਿੰਘ ਨੂੰ ਉਸ ਦੇ ਵਾਰਸਾਂ ਹਵਾਲੇ ਕੀਤਾ ਗਿਆ। ਗੱਲਬਾਤ ਕਰਦਿਆਂ ਸੰਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਸਾਬਕਾ ਸਰਪੰਚ ਪਿੰਡ ਅੰਮ੍ਰਿਤਪੁਰ ਛੰਨਾ ਨੇ ਦੱਸਿਆ ਕਿ ਉਹ ਸੁਨਹਿਰੇ ਭਵਿੱਖ ਲਈ ਬੀ. ਏ. ਤੀਜੇ ਸਾਲ ਦੀ ਪੜ੍ਹਾਈ ਵਿਚਕਾਰ ਛੱਡ ਕੇ ਅਪ੍ਰੈਲ 2024 ਵਿਚ ਦੁਬਈ ਰਸਤੇ ਅਮਰੀਕਾ ਗਿਆ ਪਰ ਉਸ ਨੂੰ ਪਤਾ ਨਹੀਂ ਸੀ ਕਿ ਡੰਕਰਾਂ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪਵੇਗਾ ਅਤੇ ਰੋਟੀ ਦੀ…