31
Mar
ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਮਹਾਕੁੰਭ ਮੇਲੇ ਵਿੱਚ ਹਾਰ ਵੇਚਣ ਵਾਲੀ ਮੋਨਾਲੀਸਾ ਨੂੰ ਫਿਲਮ ਦੀ ਪੇਸ਼ਕਸ਼ ਕਰਨ ਵਾਲੇ ਨਿਰਦੇਸ਼ਕ ਸਨੋਜ ਮਿਸ਼ਰਾ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਦਿੱਲੀ ਹਾਈ ਕੋਰਟ ਵੱਲੋਂ ਉਸਦੀ ਜ਼ਮਾਨਤ ਪਟੀਸ਼ਨ ਰੱਦ ਕੀਤੇ ਜਾਣ ਤੋਂ ਬਾਅਦ ਕੀਤੀ ਗਈ। ਸਨੋਜ ਮਿਸ਼ਰਾ 'ਤੇ ਝਾਂਸੀ ਦੀ ਇੱਕ ਮੁਟਿਆਰ ਨੂੰ ਫਿਲਮ ਵਿੱਚ ਕੰਮ ਦੇਣ ਦਾ ਲਾਲਚ ਦੇ ਕੇ ਜਿਨਸੀ ਸ਼ੋਸ਼ਣ ਕਰਨ ਅਤੇ ਧਮਕੀਆਂ ਦੇ ਕੇ ਚੁੱਪ ਰਹਿਣ ਲਈ ਮਜਬੂਰ ਕਰਨ ਦਾ ਦੋਸ਼ ਹੈ। ਪੀੜਤਾ ਦੇ ਅਨੁਸਾਰ, ਉਸਦੀ ਮੁਲਾਕਾਤ 2020 ਵਿੱਚ ਟਿਕਟੌਕ ਅਤੇ ਇੰਸਟਾਗ੍ਰਾਮ ਰਾਹੀਂ ਸਨੋਜ ਮਿਸ਼ਰਾ ਨਾਲ ਹੋਈ ਸੀ। ਉਸ ਸਮੇਂ ਉਹ ਝਾਂਸੀ ਵਿੱਚ ਰਹਿ ਰਹੀ…