08
Feb
ਸੁਲਤਾਨਪੁਰ ਲੋਧੀ - ਵਿਦੇਸ਼ਾਂ ਦੀ ਚਮਕ-ਧਮਕ ਅਤੇ ਸੁਨਿਹਰੇ ਸੁਫਨੇ ਅੱਜ ਕਈ ਭਾਰਤੀ ਲੜਕੀਆਂ ਲਈ ਨਰਕ ਸਾਮਾਨ ਸਾਬਤ ਹੋ ਰਹੇ ਹਨ। ਖਾਸ ਤੌਰ ’ਤੇ ਓਮਾਨ ਵਰਗੇ ਦੇਸ਼ਾਂ ’ਚ ਨੌਕਰੀ ਦੇ ਝੂਠੇ ਵਾਅਦਿਆਂ ਰਾਹੀਂ ਮਨੁੱਖੀ ਸਮੱਗਲਿੰਗ ਦਾ ਇਕ ਭਿਆਨਕ ਜਾਲ ਫੈਲ ਚੁੱਕਾ ਹੈ, ਜਿਸ ਦਾ ਸ਼ਿਕਾਰ ਅਕਸਰ ਗਰੀਬ ਅਤੇ ਮਜ਼ਬੂਰ ਪਰਿਵਾਰਾਂ ਦੀਆਂ ਧੀਆਂ ਬਣ ਰਹੀਆਂ ਹਨ। ਦੁੱਖਦਾਈ ਗੱਲ ਇਹ ਹੈ ਕਿ ਕਈ ਮਾਮਲਿਆਂ ’ਚ ਇਸ ਦਲਦਲ ਵਿਚ ਧੱਕਣ ਵਾਲਾ ਕੋਈ ਆਪਣੇ ਹੀ ਨਜ਼ਦੀਕੀ ਸਬੰਧੀ ਨਿਕਲਦਾ ਹੈ। ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਲਗਾਤਾਰ ਯਤਨਾਂ ਸਦਕਾ ਓਮਾਨ ਵਿਚ ਫਸੀਆਂ 4 ਹੋਰ ਭਾਰਤੀ ਲੜਕੀਆਂ ਦੀ ਸੁਰੱਖਿਅਤ ਭਾਰਤ ਵਾਪਸੀ ਸੰਭਵ ਹੋ…
