21
May
ਕੋਲਕਾਤਾ (ਨੈਸ਼ਨਲ ਟਾਈਮਜ਼): ਪੱਛਮੀ ਬੰਗਾਲ ਦੇ ਘੱਟ ਗਿਣਤੀ ਕਮਿਸ਼ਨ ਦੇ ਸਿੱਖ ਮੈਂਬਰ ਸਤਨਾਮ ਸਿੰਘ ਆਹਲੂਵਾਲੀਆ ਨੇ ਥਾਈਲੈਂਡ ਵਿੱਚ ਕਿਰਪਾਨ ਦੇ ਸਤਿਕਾਰ ਨੂੰ ਲੈ ਕੇ ਲੜਾਈ ਲੜਦਿਆਂ ਵੱਡੀ ਜਿੱਤ ਹਾਸਲ ਕੀਤੀ ਹੈ। ਇਸ ਸਫਲਤਾ ’ਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸ. ਕੁਲਦੀਪ ਸਿੰਘ ਗੜਗੱਜ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਜੇ ਹਰ ਸਿੱਖ ਸਤਨਾਮ ਸਿੰਘ ਵਾਂਗ ਆਪਣੇ ਹੱਕਾਂ ਲਈ ਡਟ ਕੇ ਲੜੇ, ਤਾਂ ਸਿੱਖ ਕੌਮ ਦੀ ਤਕਦੀਰ ਬਦਲ ਸਕਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਤਨਾਮ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਉਹ 12 ਅਪ੍ਰੈਲ ਨੂੰ ਇੱਕ ਨਿੱਜੀ ਪ੍ਰੋਗਰਾਮ ਲਈ ਥਾਈਲੈਂਡ ਗਏ ਸਨ ਅਤੇ ਉਨ੍ਹਾਂ ਨੇ ਸ਼ੰਗਰੀਲਾ ਹੋਟਲ ਵਿੱਚ ਬੁਕਿੰਗ ਕਰਵਾਈ ਸੀ।…