08
May
ਜਲੰਧਰ/ਬਿਆਸ - ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਮੱਦੇਨਜ਼ਰ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ 9 ਮਈ ਤੋਂ 11 ਮਈ 2025 ਤੱਕ ਬਿਆਸ ਵਿੱਚ ਹੋਣ ਵਾਲਾ ਦੂਜਾ ਭੰਡਾਰਾ ਰੱਦ ਕਰ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਸਵਾਲ-ਜਵਾਬ ਦਾ ਸੈਸ਼ਨ 9 ਮਈ ਨੂੰ ਅਤੇ ਮੁੱਖ ਸਤਿਸੰਗ 11 ਮਈ ਨੂੰ ਹੋਣਾ ਸੀ। ਭਾਰਤ-ਪਾਕਿਸਤਾਨ ਦਰਮਿਆਨ ਬਣੀ ਤਣਾਅਪੂਰਨ ਸਥਿਤੀ ਨੂੰ ਲੈ ਕੇ ਡੇਰਾ ਬਿਆਸ ਦੇ ਵਿੱਚ ਹੰਗਾਮੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡੇਰਾ ਬਿਆਸ ਨੇ ਵੱਡਾ ਫ਼ੈਸਲਾ ਲਿਆ ਹੈ। ਡੇਰਾ ਬਿਆਸ ਵਿੱਚ ਹੋਣ ਵਾਲੇ 11 ਮਈ ਦੇ ਭੰਡਾਰੇ ਨੂੰ ਰੱਦ ਕੀਤਾ ਗਿਆ ਹੈ। ਅਧਿਕਾਰਤ ਜਾਣਕਾਰੀ ਅਨੁਸਾਰ ਸੰਗਤ ਨੂੰ ਅਪੀਲ…