22
Apr
ਬੀਤੇ ਦਿਨ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦਾ ਕੈਨੇਡਾ ਦੇ ਐਡਮਿੰਟਨ ਵਿਚ ਇਕ ਸ਼ੋਅ ਸੀ। ਇਸੇ ਦੌਰਾਨ ਹਾਂਡਾ ਦੀ ਸ਼ੋਅ ਵਿਚ ਲੇਟ ਪਹੁੰਚਣ ਕਾਰਨ, ਉਥੇ ਮੌਜੂਦ ਕੁਝ ਸਰੋਤਿਆਂ ਨਾਲ ਬਹਿਸਬਾਜ਼ੀ ਹੋ ਗਈ। ਇਸ ਬਹਿਸਬਾਜ਼ੀ ਸਬੰਧੀ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ। ਇਸ ਸਭ ਮਗਰੋਂ ਹੁਣ ਰੁਪਿੰਦਰ ਹਾਂਡਾ ਦੀ ਟੀਮ ਦਾ ਸਪੱਸ਼ਟੀਕਰਨ ਸਾਹਮਣੇ ਆਇਆ ਹੈ। ਇਸ ਦੌਰਾਨ ਰੁਪਿੰਦਰ ਹਾਂਡਾ ਦੇ ਆਫੀਸ਼ੀਅਲ ਪੇਜ 'ਤੇ ਪੋਸਟ ਪਾਈ ਗਈ ਤੇ ਕਿਹਾ ਕਿ ਤੱਥ ਮਾਇਨੇ ਰੱਖਦੇ ਹਨ, ਸ਼ੋਅ ਦੀ ਟਾਈਮਿੰਗ ਤੋਂ ਸਪੱਸ਼ਟ ਤੌਰ ਹੈ ਕਿ ਇਹ ਕਲਾਕਾਰ ਦੀ ਗਲਤੀ ਨਹੀਂ ਸੀ - ਪ੍ਰਬੰਧਨ ਕੁਪ੍ਰਬੰਧਨ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਕਲਾਕਾਰ ਦੁਪਹਿਰ 1:30 ਵਜੇ ਐਡਮਿੰਟਨ ਪਹੁੰਚ…