27
Jul
ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਤੀਰਅੰਦਾਜ਼ ਪ੍ਰਨੀਤ ਕੌਰ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ ਸ਼ਨੀਵਾਰ ਨੂੰ ਇੱਥੇ ਮਹਿਲਾ ਕੰਪਾਊਂਡ ਦੇ ਰੋਮਾਂਚਕ ਫਾਈਨਲ ਵਿਚ ਦੱਖਣੀ ਕੋਰੀਆ ਦੀ ਮਨੂ ਯੀਓਨ ਵਿਰੁੱਧ ਦਬਾਅ ਵਿਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਵਿਚ ਅਸਫਲ ਰਹੀ ਤੇ ਉਸ ਨੂੰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਦੱਖਣੀ ਕੋਰੀਆ ਦੀ ਤੀਰਅੰਦਾਜ਼ ਨੇ ਪ੍ਰਣੀਤ ਨੂੰ ਸਿਰਫ ਇਕ ਅੰਕ ਨਾਲ ਪਛਾੜ ਕੇ 147-146 ਨਾਲ ਜਿੱਤ ਦਰਜ ਕੀਤੀ। ਇਸਦੇ ਨਾਲ ਹੀ ਭਾਰਤੀ ਤੀਰਅੰਦਾਜ਼ਾਂ ਦੇ ਹੁਣ ਤੱਕ ਖੇਡਾਂ ਵਿਚ ਚਾਰ ਤਮਗੇ ਹੋ ਗਏ ਹਨ, ਜਿਨ੍ਹਾਂ ਵਿਚ ਇਕ ਮਿਕਸਡ ਟੀਮ ਦਾ ਸੋਨ, ਪੁਰਸ਼ਾਂ ਦੀ ਟੀਮ ਦਾ ਚਾਂਦੀ ਤੇ ਮਹਿਲਾਵਾਂ ਦੀ ਟੀਮ ਦਾ ਕਾਂਸੀ ਤਮਗਾ ਸ਼ਾਮਲ ਹੈ।