so called Baba

‘ਬਾਬੇ ਦਾ ਬਹੁਤ ਪ੍ਰਭਾਵ ਹੈ…ਤੁਹਾਡਾ ਵੀ ਕਰੇਗਾ ਭਲਾ’, ਫਿਰ ਜੋ ਹੋਇਆ ਵੇਖ ਪਰਿਵਾਰ ਦੇ ਉੱਡੇ ਹੋਸ਼

‘ਬਾਬੇ ਦਾ ਬਹੁਤ ਪ੍ਰਭਾਵ ਹੈ…ਤੁਹਾਡਾ ਵੀ ਕਰੇਗਾ ਭਲਾ’, ਫਿਰ ਜੋ ਹੋਇਆ ਵੇਖ ਪਰਿਵਾਰ ਦੇ ਉੱਡੇ ਹੋਸ਼

ਕਪੂਰਥਲਾ -ਪਿੰਡ ਆਰੀਆਂਵਾਲ ਦੀ ਇਕ ਔਰਤ ਨੂੰ ਇਕ ਅਖੌਤੀ ਬਾਬੇ ਨੇ ਹਿਪਨੋਟਾਈਜ਼ ਕਰਕੇ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟ ਲਏ। ਘਟਨਾ ਸਬੰਧੀ ਥਾਣਾ ਸਦਰ ਦੀ ਪੁਲਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਘਟਨਾ ਵਾਲੀ ਥਾਂ ਨੇੜੇ ਲੱਗੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਹੈ। ਕੈਮਰੇ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਆਰੀਆਂਵਾਲ ਦੀ ਰਹਿਣ ਵਾਲੀ ਪੀੜਤ ਆਸ਼ਾ ਰਾਣੀ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਸਿਵਲ ਹਸਪਤਾਲ ਕਪੂਰਥਲਾ ਆਪਣੀ ਦਵਾਈ ਲੈਣ ਆਈ ਸੀ। ਦੁਪਹਿਰ ਕਰੀਬ 1.30 ਵਜੇ ਉਹ ਡਾਕਟਰ ਵੱਲੋਂ ਦੱਸੀ ਗਈ ਦਵਾਈ ਲੈਣ ਲਈ ਸਿਵਲ…
Read More