31
Jul
ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਦੇ ਨੌਜਵਾਨ ਖਿਡਾਰੀ 7ਵਾਂ ਦਰਜਾ ਪ੍ਰਾਪਤ ਆਯੂਸ਼ ਸ਼ੈੱਟੀ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਬੁੱਧਵਾਰ ਨੂੰ ਚੀਨੀ ਤਾਈਪੇ ਦੇ ਹੁਆਂਗ ਯੂ ਕਾਈ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਮਕਾਊ ਓਪਨ ਬੀ. ਡਬਲਯੂ. ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ ਕਰ ਲਿਆ। ਸ਼ੈੱਟੀ ਨੇ 31 ਮਿੰਟ ਵਿਚ ਹੁਆਂਗ ਨੂੰ 21-10, 21-11 ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ। ਮਿਕਸਡ ਡਬਲਜ਼ ਵਿਚ ਵਿਸ਼ਵ ਵਿਚ 18ਵੇਂ ਸਥਾਨ ’ਤੇ ਕਾਬਜ਼ ਤੇ ਇੱਥੇ ਪੰਜਵਾਂ ਦਰਜਾ ਪ੍ਰਾਪਤ ਧਰੁਵ ਕਪਿਲਾ ਤੇ ਤਨਿਸ਼ਾ ਕ੍ਰੈਸਟੋ ਦੀ ਜੋੜੀ ਵੀ ਅੱਗੇ ਵਧਣ ਵਿਚ ਸਫਲ ਰਹੀ। ਇਸ ਭਾਰਤੀ ਜੋੜੀ ਨੇ ਥਾਈਲੈਂਡ ਦੇ ਰਤਚਪੋਲ ਮਕਕਾਸਿਤੋਰਨੇ…