31
Oct
ਮੁੰਬਈ (ਗੁਰਪ੍ਰੀਤ ਸਿੰਘ) : ਹੈਲੋਵੀਨ ਦੇ ਮੌਕੇ ’ਤੇ ਬਾਲੀਵੁੱਡ ਸਿਤਾਰੇ ਵੀ ਜਸ਼ਨ ਦੇ ਰੰਗ ਵਿੱਚ ਰੰਗੇ ਨਜ਼ਰ ਆ ਰਹੇ ਹਨ। ਅਦਾਕਾਰਾ ਜਾਹਨਵੀ ਕਪੂਰ ਨੇ ਵੀ ਇਸ ਖ਼ਾਸ ਮੌਕੇ ਨੂੰ ਬੇਹੱਦ ਦਿਲਚਸਪ ਅੰਦਾਜ਼ ਵਿੱਚ ਮਨਾਇਆ। ਉਨ੍ਹਾਂ ਨੇ ਆਪਣੀ ਮਾਂ ਅਤੇ ਮਰਹੂਮ ਅਦਾਕਾਰਾ ਸ਼੍ਰੀਦੇਵੀ ਦੇ ਸਭ ਤੋਂ ਯਾਦਗਾਰ ਕਿਰਦਾਰਾਂ ਵਿੱਚੋਂ ਇੱਕ ਨੂੰ ਮੁੜ ਜੀਵੰਤ ਕਰ ਦਿੱਤਾ। ਜਾਹਨਵੀ ਨੇ 1986 ਵਿੱਚ ਰਿਲੀਜ਼ ਹੋਈ ਸ਼੍ਰੀਦੇਵੀ ਦੀ ਫ਼ਿਲਮ ‘ਨਗੀਨਾ’ ਦੇ ਆਈਕਾਨਿਕ ਲੁੱਕ ਨੂੰ ਰੀਕ੍ਰੀਏਟ ਕੀਤਾ ਹੈ। ਉਨ੍ਹਾਂ ਦਾ ਇਹ ਅੰਦਾਜ਼ ਦੇਖ ਕੇ ਪ੍ਰਸ਼ੰਸਕਾਂ ਨੂੰ ਇੱਕ ਵਾਰ ਫਿਰ ਸ਼੍ਰੀਦੇਵੀ ਦੀ ਯਾਦ ਆ ਗਈ। ਇਸ ਰੀਕ੍ਰੀਏਸ਼ਨ ਵਿੱਚ ਓਰੀ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਜਾਹਨਵੀ ਨੇ ਹੈਲੋਵੀਨ ਲਈ…
