11
Jan
ਬੀਤੇ ਮਹੀਨੇ ਨਿਊਜ਼ੀਲੈਂਡ 'ਚ ਸਥਾਨਕ ਲੋਕਾਂ ਵੱਲੋਂ ਨਗਰ ਕੀਰਤਨ ਰੋਕੇ ਜਾਣ ਦੀ ਖ਼ਬਰ ਹਾਲੇ ਲੋਕਾਂ ਨੂੰ ਭੁੱਲੀ ਨਹੀਂ ਸੀ ਕਿ ਉੱਥੋਂ ਇਕ ਹੋਰ ਅਜਿਹੀ ਹੀ ਖ਼ਬਰ ਸਾਹਮਣੇ ਆਈ ਹੈ। ਨਿਊਜ਼ੀਲੈਂਡ ਦੇ ਟੌਰੰਗਾ ਸ਼ਹਿਰ ਵਿੱਚ ਸਿੱਖ ਭਾਈਚਾਰੇ ਵੱਲੋਂ ਸਜਾਏ ਗਏ ਨਗਰ ਕੀਰਤਨ ਵਿੱਚ ਸਥਾਨਕ ਮਾਓਰੀ ਸਮੂਹ ਦੇ ਲੋਕਾਂ ਵੱਲੋਂ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਨਗਰ ਕੀਰਤਨ ਗੁਰਦੁਆਰਾ ਸਿੱਖ ਸੰਗਤ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਕੈਮਰੂਨ ਰੋਡ ਰਾਹੀਂ ਟੌਰੰਗਾ ਬੁਆਏਜ਼ ਕਾਲਜ ਤੱਕ ਸਵੇਰੇ 11:00 ਵਜੇ ਤੋਂ ਦੁਪਹਿਰ 2:00 ਵਜੇ ਦੇ ਵਿਚਕਾਰ ਕੱਢਿਆ ਗਿਆ ਸੀ। ਸਥਾਨਕ ਪੁਲਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਇਸ ਤੋਂ ਇਲਾਵਾਸਿੱਖ ਭਾਈਚਾਰੇ ਨੇ…
