18
Mar
ਨੈਸ਼ਨਲ ਟਾਈਮਜ਼ ਬਿਊਰੋ :- ਸ਼ਹਿਰ ਦੇ ਕਾਲੀ ਮਾਤਾ ਮੰਦਰ ਵਿਚ ਲੱਗੇ ਕੈਂਪ ਦੌਰਾਨ ਗੰਜਾਪਨ ਦੂਰ ਕਰਨ ਦੀ ਖਾਹਿਸ਼ ਵਿਚ ਟਰੀਟਮੈਂਟ ਕਰਵਾਉਣ ਵਾਲੇ ਵਿਅਕਤੀਆਂ ਦੀਆਂ ਅੱਖਾਂ ਵਿਚ ਸੰਕਰਮਣ ਹੋਣ ਦੇ ਵਧਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਐਤਵਾਰ ਰਾਤ ਤੋਂ ਬਾਅਦ ਸੋਮਵਾਰ ਸਵੇਰੇ ਹੀ ਐਮਰਜੈਂਸੀ ਵਾਰਡ ਵਿਚ ਅੱਖਾਂ ਵਿਚ ਸੰਕਰਮਣ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 65 ਤੋਂ ਪਾਰ ਹੋ ਗਈ ਹੈ। ਮਰੀਜ਼ਾਂ ਦੀਆਂ ਅੱਖਾਂ ਵਿਚ ਜਲਣ, ਤੇਜ਼ ਦਰਦ, ਪਾਣੀ ਨਿਕਲਣ, ਖੁਜਲੀ ਹੋਣ ਦੀ ਸਮੱਸਿਆ ਸਾਹਮਣੇ ਆ ਰਹੀ ਸੀ। ਐਮਰਜੈਂਸੀ ਵਾਰਡ ਸਮੇਤ ਓਪੀਡੀ ਵਿਚ ਵੀ ਅੱਖਾਂ ਦੀ ਸਮੱਸਿਆ ਨਾਲ ਪਰੇਸ਼ਾਨ ਮਰੀਜ਼ਾਂ ਦੀ ਗਿਣਤੀ ਵੱਧ ਰਹੀ। ਇਸੇ ਦੌਰਾਨ ਸੋਮਵਾਰ ਨੂੰ ਸਿਵਲ…