03
Nov
ਸਰੀ, ਕੈਨੇਡਾ (ਰਿੱਚਾ ਵਾਲੀਆ): ਬਹੁਤ ਛੋਟੀ ਉਮਰ ਵਿੱਚ ਰਾਜਨੀਤਿਕ ਖੇਤਰ ਵਿੱਚ ਕਦਮ ਰੱਖਦਿਆਂ, 20 ਸਾਲਾ ਪੰਜਾਬੀ ਮੂਲ ਦੀ ਸੁਹਾਣਾ ਗਿੱਲ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਸਰੀ ਸ਼ਹਿਰ ਵਿੱਚ ਸਭ ਤੋਂ ਘੱਟ ਉਮਰ ਦੀ ਸਿਟੀ ਕੌਂਸਲਰ ਚੁਣੇ ਜਾਣ ਦਾ ਵੱਡਾ ਮੀਲ ਪੱਥਰ ਹਾਸਲ ਕੀਤਾ ਹੈ। ਗਿੱਲ ਨੇ ਮੇਅਰ ਡੌਗ ਮੈਕਕਲਮ ਦੀ ਅਗਵਾਈ ਹੇਠ ਚੁਣੀ ਗਈ ਨਵੀਂ ਮਿਉਂਸਪਲ ਕੌਂਸਲ ਦੇ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਬਾਅਦ 2 ਨਵੰਬਰ ਨੂੰ ਅਧਿਕਾਰਤ ਤੌਰ 'ਤੇ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ ਦੀ ਇਹ ਪ੍ਰਾਪਤੀ ਉਨ੍ਹਾਂ ਦੇ ਵੱਖਰੇ ਅਕਾਦਮਿਕ ਅਤੇ ਪੇਸ਼ੇਵਰ ਸਫ਼ਰ ਨੂੰ ਦਰਸਾਉਂਦੀ ਹੈ। ਸਰੀ ਵਿੱਚ ਪਲੀ-ਵੱਡੀ ਸੁਹਾਣਾ ਗਿੱਲ ਨੇ 15 ਸਾਲ ਦੀ ਉਮਰ ਵਿੱਚ…
