30
Jun
ਨੈਸ਼ਨਲ ਟਾਈਮਜ਼ ਬਿਊਰੋ :- ਇੰਗਲੈਂਡ ਨੂੰ ਭਾਰਤ ਵਿਰੁੱਧ ਪਹਿਲੇ ਮਹਿਲਾ ਟੀ-20 ਕੌਮਾਂਤਰੀ ਮੈਚ ਵਿਚ ਹੌਲੀ ਓਵਰ ਗਤੀ ਲਈ ਮੈਚ ਫੀਸ ਦਾ 10 ਫੀਸਦੀ ਜੁਰਮਾਨਾ ਲਾਇਆ ਗਿਆ ਹੈ, ਜਿਸ ਵਿਚ ਮਹਿਮਾਨ ਟੀਮ ਨੇ 97 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਐਮੀਰੇਟਸ ਆਈ. ਸੀ. ਸੀ. ਕੌਮਾਂਤਰੀ ਪੈਨਲ ਆਫ ਮੈਚ ਰੈਫਰੀ ਹੇਲੇਨ ਪੈਕ ਨੇ ਨਿਰਧਾਰਿਤ ਸਮੇਂ ਵਿਚ ਦੋ ਓਵਰ ਘੱਟ ਸੁੱਟਣ ਤੋਂ ਬਾਅਦ ਇੰਗਲੈਂਡ ਨੂੰ ਇਹ ਜੁਰਮਾਨਾ ਲਾਇਆ ।