04
Oct
ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਇੱਕ ਵਾਰ ਫਿਰ ਆਪਣੇ ਨਿੱਜੀ ਜੀਵਨ ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਰਿਪੋਰਟਾਂ ਮੁਤਾਬਕ, ਸ਼ੋਏਬ ਮਲਿਕ ਹੁਣ ਆਪਣੀ ਤੀਜੀ ਪਤਨੀ, ਅਦਾਕਾਰਾ ਸਨਾ ਜਾਵੇਦ ਤੋਂ ਵੀ ਤਲਾਕ ਲੈਣ ਵਾਲੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਸਾਬਕਾ ਪਾਕਿਸਤਾਨੀ ਕ੍ਰਿਕਟਰ ਦਾ ਤੀਜਾ ਤਲਾਕ ਹੋਵੇਗਾ। ਦੋ ਸਾਲਾਂ ਵਿੱਚ ਟੁੱਟਣ ਕੰਢੇ ਪਹੁੰਚਿਆ ਰਿਸ਼ਤਾਸ਼ੋਏਬ ਮਲਿਕ ਅਤੇ ਸਨਾ ਜਾਵੇਦ ਨੇ ਜਨਵਰੀ 2024 ਵਿੱਚ ਕਰਾਚੀ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਨਿਕਾਹ ਕੀਤਾ ਸੀ। ਉਨ੍ਹਾਂ ਦਾ ਵਿਆਹ ਕਾਫੀ ਚਰਚਾ ਵਿੱਚ ਰਿਹਾ ਸੀ। ਮਲਿਕ ਨੇ ਇਸ ਤੋਂ ਪਹਿਲਾਂ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨਾਲ ਆਪਣੇ ਕਈ ਸਾਲਾਂ ਦੇ ਰਿਸ਼ਤੇ ਨੂੰ ਖਤਮ ਕੀਤਾ ਸੀ।…
