26
Oct
'ਮੇਰਾ ਭੋਲਾ ਹੈ ਭੰਡਾਰੀ, ਕਰਤਾ ਨੰਦੀ ਕੀ ਸਵਾਰੀ' ਭਜਨ ਨਾਲ ਸੁਰਖੀਆਂ ਵਿੱਚ ਆਏ ਪ੍ਰਸਿੱਧ ਗਾਇਕ ਹੰਸਰਾਜ ਰਘੂਵੰਸ਼ੀ ਨੂੰ ਉਨ੍ਹਾਂ ਦੇ ਪਰਿਵਾਰ ਸਮੇਤ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਧਮਕੀ ਦੇਣ ਵਾਲੇ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨਾਲ ਜੁੜਿਆ ਹੋਇਆ ਦੱਸਿਆ ਹੈ। ਇਸ ਦੇ ਨਾਲ ਹੀ ਗਾਇਕ ਤੋਂ 15 ਲੱਖ ਰੁਪਏ ਦੀ ਫਿਰੌਤੀ ਵੀ ਮੰਗੀ ਗਈ ਹੈ। ਇਸ ਸਬੰਧ ਵਿੱਚ ਮੋਹਾਲੀ ਦੇ ਜੀਰਕਪੁਰ ਥਾਣੇ ਵਿੱਚ 22 ਅਕਤੂਬਰ ਨੂੰ ਗਾਇਕ ਦੇ ਨਿੱਜੀ ਸੁਰੱਖਿਆ ਗਾਰਡ ਵਿਜੇ ਦੁਆਰਾ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਮੱਧ ਪ੍ਰਦੇਸ਼ ਦੇ ਉਜੈਨ ਦੇ ਰਹਿਣ ਵਾਲੇ ਰਾਹੁਲ ਕੁਮਾਰ ਨਾਗੜੇ ਦੇ ਖਿਲਾਫ ਦਿੱਤੀ ਗਈ ਹੈ। ਪੁਲਸ…
