09
Mar
ਬਾਲੀਵੁੱਡ ਦੇ 3 ਵੱਡੇ ਸਿਤਾਰੇ ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਟਾਈਗਰ ਸ਼ਰਾਫ ਨੂੰ ਪਾਨ ਮਸਾਲਾ ਦੇ ਇਕ ਇਸ਼ਤਿਹਾਰ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸਿਤਾਰਿਆਂ ਵਿਰੁੱਧ ਜੈਪੁਰ ਦੇ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਫੋਰਮ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਮਾਮਲੇ ਵਿੱਚ ਫੋਰਮ ਨੇ ਤਿੰਨਾਂ ਅਦਾਕਾਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਸ਼ਿਕਾਇਤ ਵਿੱਚ ਕੀ ਹਨ ਦੋਸ਼ ? ਸ਼ਿਕਾਇਤਕਰਤਾ ਯੋਗੇਂਦਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਇਨ੍ਹਾਂ ਸਿਤਾਰਿਆਂ ਨੇ ਪਾਨ ਮਸਾਲਾ ਬ੍ਰਾਂਡ 'ਵਿਮਲ ਪਾਨ ਮਸਾਲਾ' ਦਾ ਪ੍ਰਚਾਰ ਕਰਦੇ ਹੋਏ ਝੂਠਾ ਦਾਅਵਾ ਕੀਤਾ ਕਿ ਇਸ ਵਿੱਚ ਕੇਸਰ ਮੌਜੂਦ ਹੈ। ਯੋਗੇਂਦਰ ਨੇ ਕਿਹਾ ਕਿ ਅਜਿਹੇ ਗੁੰਮਰਾਹਕੁੰਨ ਇਸ਼ਤਿਹਾਰਾਂ ਨਾਲ ਲੋਕਾਂ ਨੂੰ…