25
Oct
ਗੁਰਦਾਸਪੁਰ - ਰੇਤ ਬੱਜਰੀ ਨਾਲ ਭਰੇ ਟਿੱਪਰਾਂ ’ਤੇ ਨੰਬਰ ਪਲੇਟਾਂ ਅਤੇ ਰਿਫਲੈਕਟਰ ਆਦਿ ਨਾ ਹੋਣ ਸਬੰਧੀ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਸ਼ਿਕਾਇਤਾਂ ਦੇ ਬਾਅਦ ਟਰੈਫਿਕ ਪੁਲਸ ਗੁਰਦਾਸਪੁਰ ਨੇ ਅਜਿਹੇ ਅਨੇਕਾਂ ਟਿੱਪਰਾਂ ਨੂੰ ਘੇਰ ਕੇ ਚਲਾਨ ਕੱਟੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੈਫਿਕ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਗੁਰਦਾਸਪੁਰ ਤੋਂ ਦੋਰਾਂਗਲਾ ਰੋਡ ’ਤੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਚਾਰ ਟਿੱਪਰਾਂ ਨੂੰ ਰੋਕਿਆ ਗਿਆ ਜਿਨ੍ਹਾਂ ਦੇ ਪਿੱਛੇ ਕੋਈ ਵੀ ਨੰਬਰ ਪਲੇਟ ਨਹੀਂ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਟਿੱਪਰਾਂ ਦੇ ਮੌਕੇ ’ਤੇ ਹੀ ਚਲਾਨ ਕੱਟ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਹ ਵੀ ਦੇਖਣ ’ਚ ਆਉਂਦਾ ਹੈ ਕਿ ਟਿੱਪਰ ਚਾਲਕਾਂ ਵੱਲੋਂ…
