01
Jan
ਨਵੀਂ ਦਿੱਲੀ - ਤੰਬਾਕੂ, ਜਰਦਾ ਖੁਸ਼ਬੂਦਾਰ ਤੰਬਾਕੂ ਅਤੇ ਗੁਟਖਾ ਬਣਾਉਣ ਵਾਲੀਆਂ ਕੰਪਨੀਆਂ ਨੂੰ 1 ਫਰਵਰੀ ਤੋਂ ਸਾਰੀਆਂ ਪੈਕਿੰਗ ਮਸ਼ੀਨਾਂ ’ਤੇ ਸੀ. ਸੀ. ਟੀ. ਵੀ. ਪ੍ਰਣਾਲੀ ਲਾਉਣੀ ਹੋਵੇਗੀ ਅਤੇ ਉਸ ਦੀ ਫੁਟੇਜ ਨੂੰ ਘੱਟ-ਤੋਂ-ਘੱਟ 24 ਮਹੀਨੇ ਭਾਵ 2 ਸਾਲ ਤੱਕ ਸੁਰੱਖਿਅਤ ਰੱਖਣਾ ਲਾਜ਼ਮੀ ਹੋਵੇਗਾ। ਇਕ ਸਰਕਾਰੀ ਨੋਟੀਫਿਕੇਸ਼ਨ ’ਚ ਇਹ ਵਿਵਸਥਾ ਕੀਤੀ ਗਈ ਹੈ। ਵਿੱਤ ਮੰਤਰਾਲਾ ਵੱਲੋਂ ਨੋਟੀਫਾਈਡ ਚੱਬਣ ਵਾਲਾ ਤੰਬਾਕੂ, ਜਰਦਾ, ਖੁਸ਼ਬੂਦਾਰ ਤੰਬਾਕੂ ਅਤੇ ਗੁਟਖਾ ਪੈਕਿੰਗ ਮਸ਼ੀਨ (ਸਮਰੱਥਾ ਮੁਲਾਂਕਣ ਅਤੇ ਟੈਕਸ ਕੁਲੈਕਸ਼ਨ) ਨਿਯਮ ਤਹਿਤ ਇਹ ਵਿਵਸਥਾ ਕੀਤੀ ਗਈ ਹੈ। ਇਹ ਨਿਯਮ ਉਨ੍ਹਾਂ ਨਿਰਮਾਤਾਵਾਂ ’ਤੇ ਲਾਗੂ ਹੋਣਗੇ, ਜੋ ਇਨ੍ਹਾਂ ਉਤਪਾਦਾਂ ਨੂੰ ਪਾਊਚ ’ਚ ਪੈਕ ਕਰਦੇ ਹਨ। ਹਾਲਾਂਕਿ ਟੀਨ ਦੇ ਡੱਬਿਆਂ ’ਚ ਇਨ੍ਹਾਂ…
