twofamilies

ਪੰਜਾਬ ‘ਚ ਵਾਪਰਿਆ ਵੱਡਾ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਉਜਾੜ ਦਿੱਤੇ ਦੋ ਪਰਿਵਾਰ

ਪੰਜਾਬ ‘ਚ ਵਾਪਰਿਆ ਵੱਡਾ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਉਜਾੜ ਦਿੱਤੇ ਦੋ ਪਰਿਵਾਰ

ਸਮਰਾਲਾ- ਬੀਤੀ ਰਾਤ ਸਮਰਾਲਾ ਰੋਡ ’ਤੇ ਸ਼ਿਵਾ ਪੈਲੇਸ ਨੇੜ੍ਹੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ 2 ਮੋਟਰਸਾਈਕਲ ਸਵਾਰ ਗੋਬਿੰਦਾ ਕੁਮਾਰ (29), ਮਿਥਨ ਕੁਮਾਰ (32) ਵਾਸੀ ਗੁਰੋ ਕਾਲੋਨੀ ਮਾਛੀਵਾੜਾ ਦੀ ਮੌਤ ਹੋ ਗਈ, ਜਦਕਿ ਇਸ ਹਾਦਸੇ ਵਿਚ ਰਾਮ ਭਰੋਸੇ ਸਾਹਨੀ ਜਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੋਬਿੰਦਾ ਕੁਮਾਰ ਤੇ ਮਿਥਨ ਕੁਮਾਰ ਗੜ੍ਹੀ ਪੁਲ ਨੇੜ੍ਹੇ ਸਥਿਤ ਕੋਲਡ ਸਟੋਰ ਵਿਚ ਕੰਮ ਕਰਕੇ ਰਾਤ ਕਰੀਬ 9.30 ਵਜੇ ਆਪਣੇ ਘਰ ਪਰਤ ਰਹੇ ਸਨ ਕਿ ਸ਼ਿਵਾ ਪੈਲੇਸ ਨੇੜ੍ਹੇ ਮਾਛੀਵਾੜਾ ਵਲੋਂ ਆ ਰਹੀ ਇੱਕ ਕਾਰ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਇਹ ਦੋਵੇਂ ਮੋਟਰਸਾਈਕਲ ਸਵਾਰ ਸੜਕ ’ਤੇ ਜਾ ਡਿੱਗੇ  ਅਤੇ ਮੌਕੇ 'ਤੇ ਹੀ ਦੋਵਾਂ ਦੀ ਮੌਤ ਹੋ ਗਈ।…
Read More