08
Apr
ਨੈਸ਼ਨਲ ਟਾਈਮਜ਼ ਬਿਊਰੋ :- ਯੂਕੇ ਸਰਹੱਦ ’ਤੇ ਇਕ ਜਹਾਜ਼ ’ਤੇ ਮਰਚੈਂਟ ਨੇਵੀ ਵਿਚ ਤੈਨਾਤ 21 ਸਾਲਾ ਬਲਰਾਜ ਸਿੰਘ ਦੀ ਡਿਊਟੀ ਦੌਰਾਨ ਜਹਾਜ਼ ’ਤੇ ਭੇਦਭਰੇ ਹਾਲਤ ’ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਰਚੈਂਟ ਨੇਵੀ ਦੇ ਅਧਿਕਾਰੀਆਂ ਨੇ ਪਰਿਵਾਰ ਨੂੰ ਦੱਸਿਆ ਕਿ ਬਲਰਾਜ ਨੇ ਜਹਾਜ਼ ’ਚ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਹਾਲਾਂਕਿ ਪਰਿਵਾਰਿਕ ਮੈਂਬਰ ਇਸ ਨੂੰ ਖੁਦਕੁਸ਼ੀ ਨਾ ਮੰਨਦੇ ਹੋਏ ਕਤਲ ਦਾ ਸ਼ੱਕ ਜਾਹਰ ਕਰ ਰਹੇ ਹਨ। ਮੋਹਾਲੀ ਦੇ ਬਲੌਂਗੀ ਦਾ ਰਹਿਣ ਵਾਲਾ ਬਲਰਾਜ ਸਿੰਘ ਮਾਤਾ ਪਿਤਾ ਦੀ ਇਕਲੌਤੀ ਔਲਾਦ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਖੁਦਕੁਸ਼ੀ ਨਹੀਂ ਹੋ ਸਕਦੀ, ਇਹ ਹੱਤਿਆ ਦਾ ਮਾਮਲਾ ਹੋਰ ਹੈ ਜਿਸ ਦੀ…