30
Apr
ਨਵੀਂ ਦਿੱਲੀ- ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਮੇਘਾਲਿਆ ਦੇ ਮਾਵਲਿੰਗਖੁੰਗ ਤੋਂ ਅਸਾਮ ਦੇ ਪੰਚਗ੍ਰਾਮ ਤੱਕ 22,864 ਕਰੋੜ ਰੁਪਏ ਦੀ ਲਾਗਤ ਨਾਲ 166.80 ਕਿਲੋਮੀਟਰ ਲੰਬੇ ਹਾਈਵੇਅ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ। ਇਕ ਅਧਿਕਾਰਤ ਬਿਆਨ ਦੇ ਅਨੁਸਾਰ, ਇਸ ਹਾਈਵੇਅ ਪ੍ਰਾਜੈਕਟ ਦਾ 144.80 ਕਿਲੋਮੀਟਰ ਲੰਬਾ ਹਿੱਸਾ ਮੇਘਾਲਿਆ 'ਚ ਸਥਿਤ ਹੈ ਅਤੇ 22 ਕਿਲੋਮੀਟਰ ਲੰਬਾ ਹਿੱਸਾ ਆਸਾਮ 'ਚ ਸਥਿਤ ਹੈ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਮੀਟਿੰਗ 'ਚ ਲਿਆ ਗਿਆ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੈਬਨਿਟ ਨੇ ਮੇਘਾਲਿਆ ਦੇ ਮਾਵਲਿੰਗਖੁੰਗ (ਸ਼ਿਲਾਂਗ ਦੇ ਨੇੜੇ) ਤੋਂ ਆਸਾਮ ਦੇ ਪੰਚਗ੍ਰਾਮ…