04
Apr
ਅੰਤਰਰਾਸ਼ਟਰੀ ਪੱਧਰ ’ਤੇ ਤਣਾਅ ਵਧਾਉਂਦਿਆਂ ਈਰਾਨ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਜੰਗ ਹੁਣ ਹੋਰ ਭਿਆਨਕ ਹੋ ਗਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਈਰਾਨ ਨੇ ਅਮਰੀਕੀ ਲੜਾਕੂ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਨਾਲ ਹਾਲਾਤ ਹੋਰ ਗੰਭੀਰ ਹੋ ਗਏ ਹਨ। ਰਿਪੋਰਟਾਂ ਮੁਤਾਬਕ ਇੱਕ ਅਮਰੀਕੀ ਫਾਈਟਰ ਜੈੱਟ ਨੂੰ ਈਰਾਨੀ ਹਵਾਈ ਰੱਖਿਆ ਪ੍ਰਣਾਲੀ ਵੱਲੋਂ ਮਾਰ ਗਿਰਾਇਆ ਗਿਆ, ਜਿਸ ਨਾਲ ਇਹ ਟਕਰਾਅ ਇੱਕ ਨਵੇਂ ਪੱਧਰ ’ਤੇ ਪਹੁੰਚ ਗਿਆ ਹੈ। ਜਾਣਕਾਰੀ ਅਨੁਸਾਰ ਇੱਕ ਅਮਰੀਕੀ ਐਫ-15ਈ ਲੜਾਕੂ ਜਹਾਜ਼ ਈਰਾਨ ਦੇ ਅੰਦਰ ਡਿੱਗ ਗਿਆ। ਇਸ ਜਹਾਜ਼ ’ਚ ਮੌਜੂਦ ਦੋ ਕਰਮਚਾਰੀਆਂ ਵਿਚੋਂ ਇੱਕ ਨੂੰ ਬਚਾ ਲਿਆ ਗਿਆ ਹੈ, ਜਦਕਿ ਦੂਜੇ ਦੀ ਖੋਜ ਜਾਰੀ ਹੈ। ਇਸ ਘਟਨਾ ਤੋਂ ਬਾਅਦ ਅਮਰੀਕੀ…
