15
Jul
ਲੁਧਿਆਣਾ: ਸਿੱਖਿਆਤਮਕ ਅਤੇ ਮਨੋਰੰਜਨ ਸਥਲਾਂ ਨੇੜੇ ਸੁਰੱਖਿਆ ਨੂੰ ਯਕੀਨੀ ਬਣਾਉਣ ਵੱਲ ਇਕ ਵੱਡੇ ਕਦਮ ਦੇ ਤੌਰ ‘ਤੇ ਕਮਿਸ਼ਨਰੇਟ ਪੁਲਸ ਲੁਧਿਆਣਾ ਨੇ ਈਵ-ਟੀਜ਼ਿੰਗ ਅਤੇ ਉਤਪੀੜਨ ਵਿਰੁੱਧ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮੁਹਿੰਮ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਕੁੱਲ੍ਹ 12 ਪੁਲਸ ਟੀਮਾਂ- ਜਿਨ੍ਹਾਂ ਵਿਚ 4 ਐਡਿਸ਼ਨਲ ਡਿਪਟੀ ਕਮਿਸ਼ਨਰ ਆਫ਼ ਪੁਲਸ ਅਤੇ ਹੋਰ ਗਜ਼ਟਿਡ ਅਧਿਕਾਰੀ ਸ਼ਾਮਲ ਸਨ। ਜਿਨ੍ਹਾਂ ਨੂੰ ਕਮਿਸ਼ਨਰੇਟ ਦੇ ਅਹਿਮ ਸਥਾਨਾਂ ‘ਤੇ ਤਾਇਨਾਤ ਕੀਤਾ ਗਿਆ। ਇਹ ਟੀਮਾਂ ਸਕੂਲਾਂ, ਕਾਲਜਾਂ ਅਤੇ ਮਨੋਰੰਜਨ ਥਾਵਾਂ ਨੇੜੇ ਤਿੱਖੀ ਜਾਂਚ ਕਰਦੀਆਂ ਰਹੀਆਂ। ਕਾਰਵਾਈ ਦੇ ਨਤੀਜੇ ਵਜੋਂ ਪੁਲਸ ਵੱਲੋਂ 118 ਚਾਲਾਨ ਜਾਰੀ ਕੀਤੇ ਗਏ ਅਤੇ 12 ਵਾਹਨ…