11
Apr
ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਦੇ ਮਸ਼ਹੂਰ ਭੱਜੇ ਹੋਏ ਉਦਯੋਗਪਤੀ ਵਿਜੇ ਮਾਲਿਆ ਦੀ ਮੁਸ਼ਕਿਲਾਂ ਇੱਕ ਵਾਰੀ ਫਿਰ ਵਧਦੀਆਂ ਨਜ਼ਰ ਆ ਰਹੀਆਂ ਹਨ। ਕਰਜ਼ਿਆਂ ਕਾਰਨ ਵਿਦੇਸ਼ ਭੱਜਣ ਵਾਲੇ ਮਾਲਿਆ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਭਾਰਤੀ ਬੈਂਕਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਉਸ 'ਤੇ 6,000 ਕਰੋੜ ਰੁਪਏ ਦਾ ਬਕਾਇਆ ਸੀ, ਪਰ ਭਾਰਤੀ ਬੈਂਕਾਂ ਨੇ ਉਸ ਤੋਂ 14,000 ਕਰੋੜ ਰੁਪਏ ਤੋਂ ਵੀ ਵੱਧ ਵਸੂਲ ਕਰ ਲਏ ਹਨ। ਵਿੱਤ ਮੰਤਰਾਲੇ ਦੀ 2024-25 ਦੀ ਸਲਾਨਾ ਰਿਪੋਰਟ ਵਿੱਚ ਵੀ ਇਹ ਦੱਸਿਆ ਗਿਆ ਹੈ ਕਿ ਕਰਜ਼ਾ ਵਸੂਲੀ ਟ੍ਰਿਬਿਊਨਲ ਦੇ ਅਨੁਸਾਰ ਵਿਜੇ ਮਾਲਿਆ ਉੱਤੇ 6,203 ਕਰੋੜ ਰੁਪਏ ਦਾ ਕਰਜ਼ਾ…