19
May
ਨਵੀਂ ਦਿੱਲੀ (ਨੈਸ਼ਨਲ ਟਾਈਮਜ਼): ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਦੇ BJP ਮੰਤਰੀ ਕੁੰਵਰ ਵਿਜੇ ਸ਼ਾਹ ਨੂੰ ਕਰਨਲ ਸੋਫੀਆ ਕੁਰੈਸ਼ੀ ਨੂੰ “ਅੱਤਵਾਦੀਆਂ ਦੀ ਭੈਣ” ਕਹਿਣ ਦੇ ਮਾਮਲੇ ’ਚ ਸਖ਼ਤ ਫਿਟਕਾਰ ਲਗਾਈ ਹੈ। ਕੋਰਟ ਨੇ ਸ਼ਾਹ ਦੀ ਮੁਆਫੀ ਨੂੰ ਖਾਰਜ ਕਰਦਿਆਂ ਪੁੱਛਇਆ ਕਿ ਉਨ੍ਹਾਂ ਦੀ ਮੁਆਫੀ ਕਿਹੜੀ ਮੁਆਫੀ ਹੈ ਅਤੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਗਠਿਤ ਕਰਨ ਦੇ ਹੁਕਮ ਦਿੱਤੇ।ਜਸਟਿਸ ਸੂਰਯਾ ਕਾਂਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ, “ਸਾਨੂੰ ਤੁਹਾਡੀ ਮੁਆਫੀ ਦੀ ਲੋੜ ਨਹੀਂ। ਇਹ ਸਿਰਫ਼ ਕਾਨੂੰਨੀ ਕਾਰਵਾਈ ਤੋਂ ਬਚਣ ਦੀ ਕੋਸ਼ਿਸ਼ ਹੈ। ਤੁਹਾਡੀਆਂ ਟਿੱਪਣੀਆਂ ’ਤੇ ਪੂਰਾ ਦੇਸ਼ ਸ਼ਰਮਿੰਦਾ ਹੈ।” ਕੋਰਟ ਨੇ ਹੁਕਮ ਦਿੱਤਾ ਕਿ SIT ਵਿੱਚ ਮੱਧ ਪ੍ਰਦੇਸ਼ ਤੋਂ…
