16
Jun
ਤਰਨਤਾਰਨ- ਤਰਨਤਾਰਨ ਦੇ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਜੋਤੀ ਸ਼ਾਹ 'ਚ ਬੀਤੀ ਰਾਤ ਤਕਰੀਬਨ 10:30 ਵਜੇ ਦੋ ਧਿਰਾਂ ਵਿਚ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਹੋਇਆ। ਜਿਸ ਦੌਰਾਨ ਇੱਕ ਧਿਰ ਵੱਲੋਂ ਕੁਝ ਵਿਅਕਤੀਆਂ ਨੂੰ ਬਾਹਰੋਂ ਸੱਦਿਆ ਗਿਆ ਅਤੇ ਬਾਹਰੋਂ ਆਏ ਵਿਅਕਤੀ ਇਨੋਵਾ ਗੱਡੀ 'ਤੇ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਗੋਲੀਆਂ ਚਲਾਈਆਂ ਗਈਆਂ। ਜਿਸ 'ਚ ਇਕ ਗੋਲੀ ਕਿਰਨਦੀਪ ਕੌਰ ਦੇ ਜਾ ਲੱਗੀ ਜੋ ਕਿ ਤਿੰਨ ਮਹੀਨੇ ਦੀ ਗਰਭਵਤੀ ਸੀ, ਦੱਸਿਆ ਜਾ ਰਿਹਾ ਹੈ ਕਿ ਗੋਲੀ ਛਾਤੀ ਵਿੱਚ ਲੱਗੀ ਅਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਗਰਭਵਤੀ ਕਿਰਨਦੀਪ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦਾਖਲ ਕਰ ਦਿੱਤਾ ਗਿਆ ਹੈ। …