16
Oct
ਨਵੀਂ ਦਿੱਲੀ (ਗੁਰਪ੍ਰੀਤ ਸਿੰਘ) : ਭਾਰਤ ਦੇ ਸਾਬਕਾ ਧਾਕੜ ਬੱਲੇਬਾਜ਼ ਵੀਰੇਂਦਰ ਸਹਿਵਾਗ ਦੇ ਪੁੱਤਰ ਆਰਯਵੀਰ ਨੇ ਕ੍ਰਿਕਟ ਦੇ ਮੈਦਾਨ 'ਚ ਆਪਣੀ ਬੱਲੇਬਾਜ਼ੀ ਨਾਲ ਸਾਰਿਆਂ ਦਾ ਧਿਆਨ ਖਿੱਚਿਆ ਹੈ। ਵਿਨੂ ਮਾਂਕੜ ਟਰਾਫੀ ਐਲੀਟ ਟੂਰਨਾਮੈਂਟ ਵਿੱਚ ਦਿੱਲੀ ਅੰਡਰ-19 ਟੀਮ ਦੀ ਕਪਤਾਨੀ ਕਰ ਰਹੇ 18 ਸਾਲਾ ਆਰਯਵੀਰ ਨੇ ਚੰਡੀਗੜ੍ਹ ਖ਼ਿਲਾਫ਼ ਸ਼ਾਨਦਾਰ ਪਾਰੀ ਖੇਡਦਿਆਂ 143 ਗੇਂਦਾਂ 'ਚ 173 ਦੌੜਾਂ ਬਣਾਈਆਂ। ਉਨ੍ਹਾਂ ਦੀ ਇਸ ਧਮਾਕੇਦਾਰ ਪਾਰੀ ਦੀ ਬਦੌਲਤ ਦਿੱਲੀ ਦੀ ਟੀਮ 50 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 289 ਦੌੜਾਂ ਬਣਾਉਣ ਵਿੱਚ ਸਫਲ ਰਹੀ। ਕਪਤਾਨ ਬਣਨ ਤੋਂ ਬਾਅਦ ਆਰਯਵੀਰ ਦੀ ਸ਼ਾਨਦਾਰ ਪਾਰੀ ਆਰਯਵੀਰ ਨੂੰ ਹਾਲ ਹੀ ਵਿੱਚ ਦਿੱਲੀ ਅੰਡਰ-19 ਟੀਮ ਦੀ ਕਪਤਾਨੀ ਸੌਂਪੀ ਗਈ ਸੀ।…
