29
May
ਹਿਮਾਚਲ/ਰੋਪੜ- ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਨੇ ਹਾਲ ਹੀ ਵਿੱਚ ਇਕ ਨਵੀਂ ਬੱਸ ਸੇਵਾ 'ਹਿਮਧਾਰਾ' ਸ਼ੁਰੂ ਕੀਤੀ ਹੈ। ਇਹ ਬੱਸ ਸ਼੍ਰੀ ਚਾਮੁੰਡਾ ਨੰਦੀਕੇਸ਼ਵਰ ਧਾਮ ਤੋਂ ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ਧਾਮ ਤੱਕ ਚੱਲਦੀ ਹੈ। ਇਹ ਬੱਸ ਸੇਵਾ ਬੁੱਧਵਾਰ ਨੂੰ ਹੀ ਸ਼ੁਰੂ ਕੀਤੀ ਗਈ ਸੀ ਪਰ ਪਹਿਲੇ ਹੀ ਦਿਨ ਇਸ ਨੂੰ ਇਕ ਅਣਸੁਖਾਵੀਂ ਘਟਨਾ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਜਦੋਂ ਇਹ ਹਿਮਧਾਰਾ ਬੱਸ ਪੰਜਾਬ ਦੇ ਰੋਪੜ ਤੋਂ ਲੰਘ ਰਹੀ ਸੀ ਤਾਂ ਤਿੰਨ ਬਾਈਕ ਸਵਾਰਾਂ ਨੇ ਚੱਲਦੀ ਬੱਸ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਬੱਸ 'ਤੇ ਪੱਥਰ ਸੁੱਟੇ, ਜਿਸ ਨਾਲ ਉਸ ਦਾ ਅਗਲਾ ਸ਼ੀਸ਼ਾ ਟੁੱਟ ਗਿਆ। ਖ਼ੁਸ਼ਕਿਸਮਤੀ ਨਾਲ ਇਸ ਹਮਲੇ ਵਿੱਚ…