25
Apr
ਇਸਲਾਮਾਬਾਦ - ਪਹਿਲਗਾਮ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਇਸ ਦੌਰਾਨ ਵਾਹਗਾ-ਅਟਾਰੀ ਸਰਹੱਦੀ ਲਾਂਘੇ ਨੂੰ ਬੰਦ ਕਰਨ ਦੇ ਪਾਕਿਸਤਾਨ ਅਤੇ ਭਾਰਤ ਦੇ ਫ਼ੈਸਲੇ ਨੇ ਦੋਵਾਂ ਦੇਸ਼ਾਂ ਦੇ ਕਈ ਨਾਗਰਿਕਾਂ ਨੂੰ ਆਪਣੀ ਯਾਤਰਾ ਨੂੰ ਛੋਟਾ ਕਰਕੇ ਘਰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ ਹੈ। ਵੀਰਵਾਰ ਨੂੰ ਜਦੋਂ ਦੋਵਾਂ ਦੇਸ਼ਾਂ ਨੇ ਸਰਹੱਦੀ ਲਾਂਘੇ ਨੂੰ ਬੰਦ ਕਰਨ ਦਾ ਐਲਾਨ ਕੀਤਾ ਅਤੇ ਨਾਗਰਿਕਾਂ ਨੂੰ ਆਪਣੇ-ਆਪਣੇ ਦੇਸ਼ਾਂ ਲਈ ਰਵਾਨਾ ਹੋਣ ਦੀ ਸਮਾਂ ਸੀਮਾ ਦਿੱਤੀ ਤਾਂ ਘੱਟੋ-ਘੱਟ 28 ਪਾਕਿਸਤਾਨੀ ਨਾਗਰਿਕ ਭਾਰਤ ਤੋਂ ਵਾਪਸ ਪਰਤ ਗਏ ਜਦੋਂ ਕਿ ਪਾਕਿਸਤਾਨ ਵਿੱਚ ਮੌਜੂਦ 105 ਭਾਰਤੀ ਨਾਗਰਿਕ ਭਾਰਤ ਵਿੱਚ ਦਾਖਲ ਹੋਏ। ਸਰਹੱਦੀ ਲਾਂਘੇ…