13
Mar
ਚੰਡੀਗੜ੍ਹ : ਸ਼ਹਿਰ ’ਚ ਪਾਣੀ ਦੀ ਬਰਬਾਦੀ ਕਰਨ ’ਤੇ ਹੁਣ ਜੇਬ ਢਿੱਲੀ ਕਰਨੀ ਪਵੇਗੀ। ਚੰਡੀਗੜ੍ਹ ਨਗਰ ਨਿਗਮ ਨੇ ਗਰਮੀਆਂ ਦੌਰਾਨ ਪੀਣ ਵਾਲਾ ਪਾਣੀ ਬਚਾਉਣ ਦੀ ਯੋਜਨਾ ਤਿਆਰ ਕੀਤੀ ਹੈ। ਸਮੇਂ-ਸਮੇਂ ’ਤੇ ਸੋਧੇ ਚੰਡੀਗੜ੍ਹ ਜਲ ਸਪਲਾਈ ਉਪ-ਨਿਯਮਾਂ ਦੀ ਧਾਰਾ 13 (ਐਕਸ) 29 (ਏ) 34 (ਡੀ), (ਈ), (ਜੀ) ਅਤੇ 47 ਤਹਿਤ ਕਿਸੇ ਵੀ ਨਾਗਰਿਕ ਜਾਂ ਸੰਸਥਾ ਦੁਆਰਾ ਪਾਣੀ ਦੀ ਬਰਬਾਦੀ ਲਈ ਭਾਰੀ ਜੁਰਮਾਨਾ ਲਾਉਣ ਦੀ ਯੋਜਨਾ ਬਣਾਈ ਗਈ ਹੈ। ਜਲ ਸੰਭਾਲ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਨਗਰ ਨਿਗਮ ਪਾਣੀ ਦੀ ਸਪਲਾਈ ਸਮੇਂ ਦੌਰਾਨ ਲਾਅਨ ਨੂੰ ਪਾਣੀ ਲਾਉਣ, ਵਾਹਨਾਂ ਤੇ ਵਿਹੜਿਆਂ ਨੂੰ ਧੋਣ ਆਦਿ, ਓਵਰਹੈੱਡ/ਭੂਮੀਗਤ ਪਾਣੀ ਦੀਆਂ…