04
Aug
ਕੈਲਗਰੀ (ਰਾਜੀਵ ਸ਼ਰਮਾ): ਵੈਸਟਜੈੱਟ (WestJet) ਅਤੇ 'ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਅੰਪਲਾਇਜ਼' (CUPE) ਵਿਚਕਾਰ ਇੱਕ ਆਰਜ਼ੀ (ਟੈਂਟੇਟਿਵ) ਸਮਝੌਤਾ ਹੋ ਗਿਆ ਹੈ, ਜਿਸ ਨਾਲ ਉਸ ਹੜਤਾਲ ਦਾ ਖਾਤਮਾ ਹੋ ਗਿਆ ਹੈ ਜਿਸ ਨੇ ਸੈਂਕੜੇ ਉਡਾਣਾਂ ਨੂੰ ਪ੍ਰਭਾਵਿਤ ਕੀਤਾ ਸੀ ਅਤੇ ਗਰਮੀਆਂ ਦੀਆਂ ਛੁੱਟੀਆਂ ਦੇ ਮੁੱਖ ਸੀਜ਼ਨ ਦੌਰਾਨ ਯਾਤਰਾ 'ਚ ਵੱਡੀ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਸੀ। ਕੈਲਗਰੀ ਸਥਿਤ ਇਸ ਏਅਰਲਾਈਨ ਦੇ ਲਗਭਗ 4,400 ਫਲਾਈਟ ਅਟੈਂਡੈਂਟਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ CUPE ਅਤੇ ਵੈਸਟਜੈੱਟ ਵਿਚਕਾਰ ਇਹ ਸਮਝੌਤਾ ਸੋਮਵਾਰ ਤੜਕੇ ਇੱਕ ਥੋੜ੍ਹੇ ਸਮੇਂ ਦੀ ਪਰ ਵੱਡੀ ਰੁਕਾਵਟ ਵਾਲੀ ਕੰਮਬੰਦੀ ਤੋਂ ਬਾਅਦ ਹੋਇਆ। ਇਸ ਵਿਵਾਦ ਦੇ ਪਿੱਛੇ ਮੁੱਖ ਮੁੱਦਾ ਫਲਾਈਟ ਅਟੈਂਡੈਂਟਾਂ ਦੀ ਇਹ ਮੰਗ ਸੀ ਕਿ…
